ਗਣਿਤ ਨੇ ਸਾਡੇ ਰੋਜਾਨ ਜੀਵਨ ਵਿਚ ਸਦਾ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਨੇਕ ਵਿਦਿਆਰਥੀਆਂ ਨੂੰ ਆਪਣੀਆਂ ਗਣਿਤ ਦੀਆਂ ਪਾਠ-ਪੁਸਤਕਾਂ ਵਿਚ ਆਏ ਪੱਦਾਂ, ਸੰਕਲਪਾਂ ਅਤੇ ਪਰਿਭਾਸ਼ਾਵਾਂ ਨੂੰ ਸਮਝਣ ਵਿਚ ਕਠਿਨਾਈ ਪੇਸ਼ ਆਉਂਦੀ ਹੈ। ਗਣਿਤ ਦੇ ਇਸ ਵਿਸ਼ਾ-ਕੋਸ਼ ਵਿਚ ਅਜਿਹੇ ਪਦਾਂ, ਸੰਕਲਪਾਂ ਅਤੇ ਪਰਿਭਾਸ਼ਾਵਾਂ ਦੀ ਸਾਦੀ ਪੰਜਾਬੀ ਭਾਸ਼ਾ ਵਿਚ ਵਿਆਖਿਆ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਕੋਸ਼ ਨੂੰ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਚ ਕਿਸੇ ਸ਼ਬਦ ਨੂੰ ਲੱਭਣ ਲਈ ਕੋਸ਼ ਵਿਚ ਹੋਰ ਥਾਵਾਂ ਦੇ ਹਵਾਲਿਆਂ ਨੂੰ ਘਟਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ।