ਇਸ ਪੁਸਤਕ ਵਿਚ ਚਾਰ ਦੁਪਾਸੜ ਤਸਵੀਰਾਂ ਹਨ, ਜਿਹੜੀਆਂ ਇਕੋ ਝਾਤੀ ਨਾਲ ਆਪਣਾ ਸਾਰਾ ਹੀਜ ਪਿਆਜ ਵੇਖਣ ਵਾਲੇ ਸਾਹਵੇਂ ਪ੍ਰਗਟ ਕਰ ਦੇਂਦੀਆਂ ਹਨ । ਇਸ ਪੁਸਤਕ ਦੀ ਪਹਿਲੀ ਕਹਾਣੀ ‘ਤਸਵੀਰ ਦੇ ਦੋਵੇਂ ਪਾਸੇ’ ਵਿਚ ਜਿੱਥੇ ਮੋਪਾਸਾ ਨਿਰੋਲ ਇਕ ਰਾਜਨੀਤਕ ਦੇਸ਼ ਭਗਤ ਤੇ ਦੁਸ਼ਮਨ-ਵਿਰੋਧੀ ਰੁਚੀਆਂ ਦਾ ਕੇਂਦਰ ਹੈ, ਉਥੇ ਦੂਜੀ ਕਹਾਣੀ “ਚਾਨਣੀ ਰਾਤ” ਵਿਚ ਓਹੀ ਲੇਖਕ ਕਿਤਨਾ ਸ਼ਾਂਤ, ਕੋਮਲ ਭਾਵੀ ਤੇ ਪਿਆਰ-ਜਜ਼ਬਿਆਂ ਵਿਚ ਥਰਕਦਾ ਹੋਇਆ ਸਾਡੇ ਸਾਹਮਣੇ ਆਉਂਦਾ ਹੈ । ਤੀਜੀ ਤਸਵੀਰ ‘ਨਰਕੀ ਦੇਵਤਾ’ ਵਿਚ ਰੂਸ ਦੇ ਚੁਣਵੇਂ ਲੇਖਕ ‘ਦਾਸਤੋਵਸਕੀ’ ਰਚਿਤ ਹੈ । ਚੌਥੀ ਤਸਵੀਰ ਹੈ ਬਾਰ੍ਹਾਂ ਵਰ੍ਹਿਆਂ ਦੀ ਇਕ ਬਦਸੂਰਤ ਕੁੜੀ ‘ਕੁਬਜਾਂ’ ਮਹਾਰਾਸ਼ਟਰ ਦੇ ਸ੍ਵਰਗਵਾਸੀ ਲੇਖਕ ‘ਨਰ ਸਿੰਘ ਬੈਂਡੇ’ ਦੀ ਇਹ ਰਚਨਾ ਹੈ ।