ਭੱਟਾਂ ਦੇ ਸਵਈਆਂ ਵਿਚ ਵਰਤੀ ਹੋਈ ਭਾਵ-ਭਿੰਨੀ ਸ਼ਬਦਾਵਲੀ ਜਗਿਆਸੂਆਂ ਨੂੰ ਕੀਲ ਲੈਂਦੀ ਹੈ । ਬਿਅੰਨ ਅੱਖਾਂ ਨਾਲ ਨੀਝ ਲਾ ਕੇ ਵੇਖਿਆਂ ਇਉਂ ਪ੍ਰਤੀਤ ਹੁੰਦਾ ਹੈ ਕਿ ਭੱਟ ਕੋਈ ਸਾਧਾਰਨ ਵਿਅਕਤੀ ਨਹੀਂ ਸਨ । ਪੂਰਬਲੇ ਜਨਮਾਂ ਦੀ ਕਮਾਈ ਸਦਕਾ, ਓਹ ਰਬੀ ਰਹਿਮਤ ਨਾਲ ਨਦਰਾਏ ਤੇ ਵਰੋਸਾਏ ਹੋਏ ਸਨ ।