ਇਹ ਪੁਸਤਕ 6 ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਲੇਖਕ ਲਿਖਦਾ ਹੈ ਕਿ ਅਸੀਂ ਸਾਰੇ ਹਸਤੀ ਦੇ ਸਾਗਰ ਵਿਚ ਚੇਤਨਤਾ ਦਾ ਚੱਪੂ ਮਾਰ ਰਹੇ ਹਾਂ, ਸਾਡੀ ਚੇਤਨਤਾ ਭਾਵੇਂ ਬ੍ਰਹਮੰਡ ਦੀ ਚੇਤਨਤਾ ਦਾ ਭਾਗ ਹੈ, ਜਾਂ ਉਸ ਦੀ ਕੋਈ ਵੱਖਰੀ ਰਚਨਾ ਹੈ – ਪਰ ਛਲ੍ਹਕਦੇ ਸਾਗਰ ਦੀ ਹਿੱਕ ਉਤੇ “ਉਤਾਂਹ-ਹੇਠਾਂ” ਹੋਣ ਵਾਲੀ ਬੇੜੀ ਦੇ ਮਨੋਰਥ ਸੰਬੰਧੀ ਕੋਈ ਸ਼ੰਕਾ ਨਹੀਂ ਹੋ ਸਕਦਾ ਹੈ ।