ਇਹ ਪੁਸਤਕ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜਿਹੜੇ 1933-34 ਵਿਚ ‘ਪ੍ਰੀਤ ਲੜੀ’ ਦੇ ਆਰੰਭ ਹੁੰਦਿਆ ਸਾਰ ਧਾਰਮਿਕ ਸੰਸਥਾਵਾਂ ਤੇ ਅਖਬਾਰਾਂ ਦੀ ਮੰਗ ਉਤੇ ਲਿਖੇ ਗਏ ਹਨ । ਇਸ ਵਿਚ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਚਰਿਤਰਾਂ ਨੂੰ ਪਾਠਕਾਂ ਅੱਗੇ ਲੇਖਾਂ ਦੇ ਰੂਪ ਵਿਚ ਪੇਸ਼ ਕੀਤਾ ਹੈ । ਇਹ ਪੁਸਤਕ ਸਿੱਖ ਨੌਜਵਾਨਾਂ ਲਈ ਲਾਭਦਾਇਕ ਸਿੱਧ ਹੋਵੇਗੀ ਅਤੇ ਉਹ ਪੰਜਾਬ ਦੀਆਂ ਤਿੰਨ ਮਹਾਨ ਸ਼ਖ਼ਸੀਅਤਾਂ ਦੇ ਅਦੁੱਤੀ ਚਰ੍ਰਿਤਾ ਤੋਂ ਪ੍ਰੇਰਨਾ ਲੈ ਸਕਣਗੇ ਅਤੇ ਆਉਣ ਵਾਲੇ ਯੁਗ ਲਈ ਆਪਣੇ ਆਪ ਨੂੰ ਬੜੇ ਸਫ਼ਲ ਵਿੱਸਰਈਏ ਬਣਾ ਸਕਣਗੇ ।