ਇਸ ਪੁਸਤਕ ਦੇ ਲੇਖਾਂ ਰਾਹੀਂ ਪਾਠਕ ਦੀ ਤਿੰਨ ਪ੍ਰਕਾਰ ਦੀ ਜਗਿਆਸਾ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ : ਇਵੇਂ ਕਿਉਂ ਹੁੰਦਾ ਹੈ? ਇਹ ਕਿਵੇਂ ਹੁੰਦਾ ਹੈ? ਹੱਛਾ, ਇਵੇਂ ਵੀ ਹੁੰਦਾ ਹੈ? ਇਸ ਪੁਸਤਕ ਦਾ ਉਦੇਸ਼ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਮਸਲਿਆਂ ਰਾਹੀਂ ਪਾਠਕ ਦੇ ਮਨ ਨੂੰ ਖੋਲ੍ਹਣਾ ਹੈ, ਸੋ ਇਹ ਖੁਲ੍ਹੇ ਮਨ ਨਾਲ, ਹੌਲੀ-ਹੌਲੀ ਪੜਨ ਵਾਲੀ, ਸੰਘਣੀ ਅਤੇ ਗੂੜੀ ਵਾਰਤਕ ਦੀ ਪੁਸਤਕ ਹੈ, ਜਿਸ ਵਿਚ ਨਿਮਾਣਿਆਂ ਗੱਲਾਂ ਨੂੰ ਵਿਸ਼ਾਲ ਅਤੇ ਡੂੰਘੀ ਦ੍ਰਿਸ਼ਟੀ ਨਾਲ ਸਮਝਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਜ਼ਿੰਦਗੀ ਤੇ ਸਾਡੀ ਪਕੜ ਪੀਡੀ ਹੋਵੇ ਅਤੇ ਸਾਡੀ ਸਫਲਤਾ ਦੀ ਸੰਭਾਵਨਾ ਜਾਗੇ ।