ਇਸ ਪੁਸਤਕ ਵਿਚ ਲੇਖਕ ਦੇ ਉਰਦੂ ਪੱਤਰਕਾਰੀ ਦੇ ਪੇਸ਼ੇ ਦੇ ਛੱਬੀ ਸਾਲ ਦੇ ਤਜਰਬੇ ਦਰਜ ਹਨ । ਕੁਝ ਨਿਜੀ, ਕੁਝ ਪੱਤਰਕਾਰੀ ਦੀ ਇੰਡਸਟਰੀ ਦੇ, ਕੁਝ ਆਪਣੇ ਨਾਲ ਕੰਮ ਕਰਦੇ ਵਰਕਰਾਂ ਦੀ ਜ਼ਿੰਦਗੀ ਦੇ ਤੇ ਕੁਝ ਮਾਲਕਾਂ ਤੇ ਵਰਕਰਾਂ ਵਿਚਕਾਰ ਹੁੰਦਿਆਂ ਟੱਕਰਾਂ ਦੇ । ਕੁਝ ਮਾਲਕਾਂ ਦੀਆਂ ਅਖਬਾਰ ਨੂੰ ਚਲਾਓਣ ਦੀਆਂ ਮਜਬੂਰੀਆਂ ਤੇ ਪੈਸਾ ਕਮਾਓਣ ਦੇ ਚੰਗੇ ਮਾੜੇ ਢੰਗ ਤਰੀਕੇ ਤੇ ਫੇਰ ਦੇਸ਼ ਭਗਤੀ ਜਾਂ ਧਰਮ ਭਗਤੀ ਵੀ ਨਿਭਾਓਣ ਦੇ । ਕੁਝ ਗੱਲਾਂ ਵਿਦੇਸ਼ੀ ਦੂਤਾਵਾਸਾਂ ਵੱਲੋਂ ਮਿਲਦੀ ਸਹਾਇਤਾ ਤੇ ਵਿਦੇਸ਼ੀ ਦਖਲ ਦੇ ਵੀ ਹਨ । ਕੁਝ ਗੁਰੂ ਘੰਟਾਲ ਅਖਬਾਰ ਨਵੀਸਾਂ ਦੇ ਸਬਦ ਚਿਤਰ ਵੀ ਹਨ ।