ਪੰਜਾਬੀ ਵਿਚ ਕਿਸੇ ਬੰਦੇ ਦੀ ਸ਼ਖਸੀਅਤ ਬਾਰੇ ਲਿਖੇ ਲੇਖ ਨੂੰ ਆਮ ਤੌਰ ਦੇ ‘ਰੇਖਾ ਚਿਤਰ’ ਆਖਿਆ ਜਾਂਦਾ ਏ, ਜਿਸਨੂੰ ਲੇਖਕ ਇਸ ਪੁਸਤਕ ਵਿਚ ‘ਵਿਅਕਤੀ ਚਿਤਰ’ ਜਾਂ ‘ਸ਼ਬਦ ਚਿਤਰ’ ਲਿਖਦਾ ਹੈ । ਏਸ ਪੁਸਤਕ ਵਿਚ ਤੁਹਾਨੂੰ ਕੁਝ ਅਜਿਹੇ ਬੰਦਿਆਂ ਦੇ ਵੀ ਸ਼ਬਦ ਚਿਤਰ ਮਿਲਣਗੇ, ਜਿਨ੍ਹਾਂ ਦਾ ਪੰਜਾਬੀ ਸਾਹਿਤ ਨਾਲ ਕੋਈ ਸੰਬੰਧ ਨਹੀਂ ।