ਇਸ ਕਿਤਾਬ ਵਿਚ ਤੁਹਾਨੂੰ ਉਹ ਸਾਰੀਆਂ ਗੱਲਾਂ ਲੱਭਣਗੀਆਂ, ਜਿਨ੍ਹਾਂ ਤੋਂ ਤੁਸੀਂ ਆਪਣੀ ਸੂਝ ਨਾਲ ਸਮਝ ਸਕੋਂਗੇ ਕਿ ਮੰਟੋ ਕੌਣ ਸੀ । ਪਾਠਕ ਉਹਨੂੰ ਏਨਾ ਪਿਆਰ ਤੇ ਨਫਰਤ ਕਿਉਂ ਕਰਦੇ ਨੇ? ਏਸ ਪੁਸਤਕ ਦੇ ਤਿੰਨ ਖੰਡ ਬਣਾਏ ਗਏ ਨੇ । ਪਹਿਲੇ ਵਿਚ ਮੰਟੋ ਦੀ ਸ਼ਖ਼ਸੀਅਤ ਬਾਰੇ ਵੇਰਵੇ ਲੱਭਣ ਵਾਲੇ ਸੰਪਾਦਕ ਦੇ ਦੋ ਲੇਖ ਨੇ । ਦੂਜੇ ਵਿਚ ਸਮਕਾਲੀਆਂ ਵੱਲੋਂ ਮੰਟੋ ਬਾਰੇ ਲਿਖੇ ਲੇਖ ਨੇ ਜਿਨ੍ਹਾਂ ਵਿਚ ਕ੍ਰਿਸ਼ਨ ਚੰਦਰ ਤੇ ਅਹਮਦ ਨਦੀਮ ਕਾਸਿਮੀ ਦੇ ਦੋ-ਦੋ ਲੇਖ ਨੇ । ਇਕ ਮੰਟੋ ਦੇ ਜਿਉਂਦਿਆਂ ਲਿਖਿਆ ਹੋਇਆ ਤੇ ਦੂਜਾ ਉਹਦੇ ਮਰਨ ਦੇ ਬਾਅਦ ਲਿਖਿਆ ਹੋਇਆ ।