ਇਸ ਪੁਸਤਕ ਵਿਚ ਸ਼ਾਮਲ ਸੰਧੂ ਦੀਆਂ ਲਿਖਤਾਂ ਲਗਭਗ ਚਾਰ ਦਹਾਕਿਆਂ ਤੱਕ ਫੈਲੀਆਂ ਹੋਈਆਂ ਹਨ । ਇਹ ਮਾਹਿਲਪੁਰ ਨੇੜਲੇ ਪਿੰਡ ਸੂੰਨੀ ਤੋਂ ਲੈ ਕੇ ਦੁਨੀਆਂ ਦੇ ਕਈ ਦੇਸਾਂ ਤੱਕ ਦੀ ਦਾਸਤਾਂ ਸੁਣਾਉਂਦੀਆਂ ਹਨ । ਇਨ੍ਹਾਂ ਚ ਬੋਤਿਆਂ ਦੀ ਸਵਾਰੀ ਦਾ ਜ਼ਿਕਰ ਵੀ ਹੈ ਤੇ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਦਾ ਵੀ । ਇਨ੍ਹਾਂ ਚ ਛੋਟੇ ਛੋਟੇ ਮਨੁਖਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਸ਼ਾਮਲ ਹਨ ਤੇ ਵੱਡੇ ਵੱਡੇ ਲੋਕਾਂ ਦੀਆਂ ਛੋਟੀਆਂ ਗੱਲਾਂ ਵੀ । ਇਸੇ ਲਈ ਇਨ੍ਹਾਂ ਚ ਵੰਨ-ਸੁਵੰਨਤਾ ਵੀ ਹੈ ਤੇ ਵੱਖਰਾਪਣ ਵੀ ।