‘ਕੰਧੀਂ ਜਾਏ’ ਅਜਿਹੇ ਬਾਲਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪੇ ਵਾਧੂ ਭਾਰ ਸਮਝ ਕੇ ਕਿਸੇ ਕੰਧ ਦੇ ਖੋਲੇ, ਕਿਸੇ ਰੇਲ ਦੀ ਪਟੜੀ ਤੇ, ਕਿਸੇ ਗੰਦੇ ਨਾਲੇ ਦੇ ਸਿਰਹਾਣੇ ਛੱਡ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਬਾਲਕ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਮਾਪੇ ਹੀ ਕਿਸੇ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਹਨ – ਹੜ੍ਹ, ਭੁਚਾਰ, ਬਿਮਾਰੀ, ਜੰਗ ਆਦਿ ਦਾ ।