ਸ਼ਾਹ ਮੁਹੰਮਦ ਕ੍ਰਿਤ ਜੰਗਨਾਮਾ ਆਪਣੇ ਯੁਗ ਦੀ ਇਕ ਪ੍ਰਤੀਨਿਧ ਸਾਹਿਤਿਕ ਕ੍ਰਿਤੀ ਹੈ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਦੁਖਾਂਤ ਨੂੰ ਬੜੀ ਭਾਵਨਾਮਈ ਸ਼ੈਲੀ ਵਿਚ ਪੇਸ਼ ਕਰ ਕੇ ਕਵੀ ਨੇ ਆਪਣੀ ਅੰਦਰਲੀ ਪੀੜ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਇਸ ਵਿਚ ਸਿੱਖ ਫੌਜਾਂ ਦੀ ਬਹਾਦਰੀ ਦੇ ਵਰਣਨ ਦੇ ਨਾਲ ਨਾਲ ਸਿੱਖ ਰਾਜ ਦੇ ਸਿਖਰਲੇ ਕਲਸ ਨੂੰ ਹੇਠਾਂ ਡਿਗਦਿਆਂ ਚਿਤਰਿਆ ਗਿਆ ਹੈ। ਪੁਸਤਕ ਦੇ ਅੰਤ ਵਿਚ ਅਰਥਾਵਲੀ ਦੇ ਕੇ ਇਸ ਵਿਚਲੇ ਔਖੇ ਸ਼ਬਦਾਂ ਦੇ ਅਰਥ ਸਪੱਸ਼ਟ ਕੀਤੇ ਗਏ ਹਨ ਅਤੇ ਵਿਸ਼ੇਸ਼ ਵਿਅਕਤੀਆਂ ਦਾ ਸੰਖਿਪਤ ਪਰਿਚਯ ਵੀ ਦਿੱਤਾ ਗਿਆ ਹੈ।