ਗੁਰਤੇਜ ਸਿੰਘ ਨੇ ਜਿੱਥੇ ਸ਼ਾਹ ਮੁਹੰਮਦ ਦੀ ਇੱਕ ਨਿਡਰ ਅਤੇ ਖਾਲਸਾ ਰਾਜ ਦੇ ਵਫਾਦਾਰ ਲੇਖਕ ਵਜੋਂ ਨਿਸ਼ਾਨਦੇਹੀ ਕੀਤੀ ਹੈ, ਓਥੇ ਉਸਨੂੰ ਸਾਂਝੀ ਪੰਜਾਬੀ ਤਹਿਜ਼ੀਬ ਦਾ ਥੰਮ੍ਹ ਵੀ ਤਸਲੀਮ ਕੀਤਾ ਹੈ ਜਿਸ ਦਾ ਆਧਾਰ ਗੁਰੂ ਸਾਹਿਬਾਨ ਵੱਲੋਂ ਸਿਰਜਿਆ ਮੁੱਲ-ਪ੍ਰਬੰਧ ਹੈ ਜਿਸ ਵਿਚੋਂ ਹੀ ਖਾਲਸਾ ਰਾਜ ਦਾ ਸੂਰਜ ਉਦੈ ਹੋਇਆ ਸੀ । ਹੋਰ ਵੀ ਅਨੇਕਾਂ ਦਿੱਸਦੇ ਅਤੇ ਅਣਦਿੱਸਦੇ ਇਤਿਹਾਸਕ ਪਹਿਲੂ ਹਨ ਜੋ ਗੁਰਤੇਜ ਸਿੰਘ ਦੇ ਵਿਚਾਰਾਂ ਚੋਂ ਪ੍ਰਗਟ ਹੋਏ ਹਨ । ਇਸ ਵਿਚ ਸ਼ਾਹ ਮੁਹੰਮਦ ਦੀ ਰਚਨਾ ਦਾ ਮੂਲ-ਪਾਠ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ । ਤਤਕਰਾ ਸਾਂਝੇ ਪੰਜਾਬ ਦੀ, ਸਾਂਝਾਂ ਦੇ ਦਿਸਹੱਦੇ ਸਿਰਜਦੀ ਸ਼ਾਹ ਮੁਹੰਮਦ ਦੀ ਵਾਰ / 9 ਕਿੱਸਾ ਸ਼ਾਹ ਮੁਹੰਮਦ ਦਾ : ਮੂਲ ਪਾਠ / 27 ਅੰਤਿਕਾ : 1890 ਵਿਚ ਪੱਥਰ ਦੇ ਛਾਪੇ ਰਾਹੀਂ ਛਪੇ ਕਿੱਸਾ ਸ਼ਾਹ ਮੁਹੰਮਦ ਦਾ ਹੂ-ਬ-ਹੂ ਉਤਾਰਾ / 47