ਸਿੱਖਾਂ ਦੇ ਅਸਲ ਨਾਇਕਾਂ ਜਿਵੇਂ ਕਿ ਭਾਈ ਹਕੀਕਤ ਰਾਏ, ਮਤੀ ਦਾਸ, ਸਤੀ ਦਾਸ, ਬੰਦਾ ਬਹਾਦਰ, ਗ਼ਦਰ ਦੇ, ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਆਦਿ ਨੂੰ ਬੇਪਛਾਣ ਕਰਨ ਦਾ ਕੁਕਰਮ ਕਰ ਕੇ ਅਤੇ ਹੋਰ ਅਨੇਕਾਂ ਹੱਥ ਕੰਡੇ ਵਰਤ ਕੇ ਸਿੱਖਾਂ ਨੂੰ ਬਦਨਾਮ ਕਰਨਾ, ਪੰਜਾਬੀਅਤ ਨੂੰ ਬਦਨਾਮ ਕਰਨ ਆਦਿ ਦੇ ਯਤਨ ਚੱਲਦੇ ਆ ਰਹੇ ਹਨ । ਹੋਰ ਅਨੇਕਾਂ ਕਾਰਵਾਈਆਂ ਦਾ ਪ੍ਰਭਾਵ ਇਹ ਹੈ ਕਿ ਅੱਜ ਪੰਜਾਬ ਦੀ ਸਿੱਖ ਨੌਜਵਾਨੀ ਭਗਤ ਸਿੰਘ ਵਾਂਗ ਬਸੰਤ ਪੰਚਮੀ ’ਤੇ ਬਸੰਤੀ ਪੱਗ ਬੰਨ੍ਹ ਕੇ ਗਰਬਗ੍ਰਸਤ ਰਹਿੰਦਾ ਹੈ । ਇਹ ਪੁਸਤਕ ਨਾਇਕਤਵ ਦੇ ਇਨ੍ਹਾਂ ਪ੍ਰਪੰਚ ਦਾ ਪਿਛੋਕੜ ਬਿਆਨ ਕਰ ਕੇ ਇਸਦੇ ਅੰਦਰਲੇ ਸੱਚ ਨੂੰ ਉਭਾਰਨ ਦਾ ਜਤਨ ਹੈ । ਇਸ ਸੰਬੰਧੀ ਪ੍ਰੈਸ ਵਿਚ ਚੱਲੀ ਬਹਿਸ ਦੇ ਦੋਨੋਂ ਪੱਖਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਤਾਂ ਜੁ ਪਾਠਕ ਆਪ ਸੰਤੁਲਿਤ ਨਿਰਣਾ ਕਰ ਸਕੇ ।