ਇਸ ਪੁਸਤਕ ਵਿਚ ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਇਕ ਉੱਘੇ ਸੂਰਬੀਰ ਦੀ ਸੰਖੇਪ ਜੀਵਨ ਕਥਾ ਹੀ ਨਹੀਂ ਹੈ ਬਲਕਿ ਇਹ ਉਸ ਸਮੇਂ ਵਿਚ ਦੇਸ ਦੀ ਅਜ਼ਾਦੀ ਲਈ ਸਮੁੱਚੀ ਸਿੱਖ ਕੌਮ ਦੀਆਂ ਘਾਲਾਂ ਦੀ ਕਹਾਣੀ ਹੈ ਜੋ ਨਿਰੋਲ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਵਿਚ ਬਹੁਤਾ ਧਿਆਨ ਪੰਜਾਬ ਦੀ ਆਜ਼ਾਦੀ ਲਈ ਸਰਦਾਰ ਜੱਸਾ ਸਿੰਘ ਦੇ ਜਤਨਾਂ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਦਲ-ਖਾਲਸਾ-ਜੀ ਅਤੇ ਸਿੱਖ ਮਿਸਲਾਂ ਦੀ ਬਣਤਰ ਅਤੇ ਚਲਨ ਵੱਲ ਦਿੱਤਾ ਗਿਆ ਹੈ।