ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿਚੋਂ ਕੇਵਲ ਇਕ ਸੈਨਾਪਤਿ ਹੀ ਹੈ, ਜਿਸ ਨੇ ਗੁਰੂ ਸਾਹਿਬ ਦੇ ਇਤਿਹਾਸਕ ਜੀਵਨ ਪਰ ਕੁਝ ਕੁ ਵਿਸਥਾਰ ਨਾਲ ਲਿਖਿਆ ਹੈ । ਗੁਰੂ ਸਾਹਿਬ ਦੇ ਇਨ੍ਹਾਂ ਪਾਏ ਪੂਰਨਿਆਂ ਪਰ ਹੀ ਸ੍ਰੀ ਗੁਰ ਸੋਭਾਂ ਦੇ ਲੇਖਕ ਕਵਿ ਸੈਨਾਪਤਿ ਨੇ ਚਲਣ ਦਾ ਯਤਨ ਕੀਤਾ ਹੈ ਅਤੇ ਉਹ ਆਪਣੇ ਇਸ ਯਤਨ ਵਿਚ ਬਹੁਤ ਹੱਦ ਤਕ ਸਫਲ ਰਿਹਾ ਹੈ । ‘ਸ਼੍ਰੀ ਗੁਰ ਸੋਭਾ ਦੇ ਵੱਖ-ਵੱਖ ਵਿਸ਼ਿਆਂ ਪਰ ਕੁਝ ਵਿਚਾਰ’ ਵਿਚ ਕੇਵਲ ਉਨ੍ਹਾਂ ਗੱਲਾਂ ਪਰ ਹੀ ਵਿਚਾਰ ਕੀਤੀ ਗਈ ਹੈ, ਜਿਨ੍ਹਾਂ ਦਾ ਜ਼ਿਕਰ ਇਸ ਪੋਥੀ ਵਿਚ ਆਇਆ ਹੈ ਜਾਂ ਜੋ ਅਤਿ ਜ਼ਰੂਰੀ ਸਮਝੀਆਂ ਗਈਆਂ ਹਨ ।