ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵਧ ਲੋਕ-ਪ੍ਰਿਯ ਜੀਵਨੀ ਦਾ ਪਹਿਲਾ ਸੰਪਾਦਿਤ ਸੰਸਕਰਣ ਹੈ। ਗੁਰਦੇਵ ਦੀ ਜੀਵਨੀ ਦਾ ਇਕ ਬਹੁਤ ਪੁਰਾਣਾ ਖਰੜਾ ਆਧਾਰ ਬਣਾ ਕੇ ਹੋਰ ਥਾਵਾਂ ਤੇ ਪਏ ਪ੍ਰਾਚੀਨ ਨੁਸਖਿਆਂ ਨਾਲ ਇਸ ਦਾ ਤੁਲਨਾਤਮਕ ਅਧਿਐਨ ਕਰਦੇ ਹੋਏ, ਚੋਖੇ ਨੋਟਾਂ ਸਮੇਤ, ਇਸ ਦੀ ਸੰਪਾਦਨਾ ਕੀਤੀ ਗਈ ਹੈ। ਆਰੰਭ ਵਿਚ ਇਕ ਵਿਸਥਾਰ-ਪੂਰਬਕ ਮੁਖ-ਬੰਧ ਹੈ, ਜਿਸ ਵਿਚ ਜਨਮਸਾਖੀ ਪਰੰਪਰਾ ਦਾ ਸਰਵੇਖਣ ਅਤੇ ਜਨਮਸਾਖੀ ਭਾਈ ਬਾਲਾ ਦਾ ਆਲੋਚਨਾਤਮਕ ਅਧਿਐਨ ਦਿਤਾ ਗਿਆ ਹੈ। ਇਹ ਪੁਸਤਕ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ, ਵਿਦਵਾਨਾਂ, ਅਧਿਆਪਕਾਂ ਅਤੇ ਖੋਜੀਆਂ ਲਈ ਲਾਭਕਾਰੀ ਹੈ।