ਇਹ ਪੁਸਤਕ ਨਾਮਵਰ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਅਫ਼ਗ਼ਾਨਿਸਤਾਨ ਫੇਰੀ ਦਾ ਦਿਲਚਸਪ ਬਿਓਰਾ ਪ੍ਰਸਤੁਤ ਕਰਦੀ ਹੈ, ਜਿਸ ਵਿਚ ਉਨ੍ਹਾਂ ਦਾ ਕਿਸੇ ਸਥਾਨ ਜਾਂ ਘਟਨਾ ਨੂੰ ਵੇਖਣ ਦਾ ਇਤਿਹਾਸਕ ਨਜ਼ਰੀਆ ਸਪੱਸ਼ਟ ਹੁੰਦਾ ਹੈ । ਉਹ ਅਫ਼ਗ਼ਾਨਿਸਤਾਨ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਵੇਖਣ ਦਾ ਆਪਣਾ ਉਦੇਸ਼ ਸਪੱਸ਼ਟ ਕਰਦੇ ਹਨ । ਇਹ ਸਫ਼ਰਨਾਮਾ ਇਕ ਤਰ੍ਹਾਂ ਨਾਲ ਅਫ਼ਗ਼ਾਨਿਸਤਾਨ ਦੇ ਲੋਕਾਂ ਦੀ ਜੀਵਨ-ਜਾਚ ਦੀ ਤਸਵੀਰਕਸ਼ੀ ਹੈ ਅਤੇ ਅਫ਼ਗ਼ਾਨਿਸਤਾਨ ਦੇ ਵਿੱਦਿਅਕ ਪ੍ਰਬੰਧ ਬਾਰੇ ਬੜੀ ਦਿਲਚਸਪ ਜਾਣਕਾਰੀ ਦਿੱਤੀ ਹੈ । ਇਹ ਸਫ਼ਰਨਾਮਾ ਇਕ ਤਰ੍ਹਾਂ ਨਾਲ ਅਫ਼ਗ਼ਾਨਿਸਤਾਨ ਦੇ ਪਿਛੋਕੜ ਅਤੇ ਉਥੋਂ ਦੇ ਸਮੁੱਚੇ ਸਮਾਜ-ਇਤਿਹਾਸ ਦਾ ਅਹਿਮ ਦਸਤਾਵੇਜ਼ ਹੈ । ਇਸ ਸਫ਼ਰਨਾਮੇ ਨੂੰ ਪੜ੍ਹਨ ਨਾਲ ਸਾਡੀ ਅਫ਼ਗ਼ਾਨੀਆਂ ਪ੍ਰਤੀ ਪੂਰਵ-ਨਿਰਧਾਰਿਤ ਧਾਰਨਾ ਟੁੱਟਦੀ ਹੈ ਤੇ ਉਨ੍ਹਾਂ ਪ੍ਰਤੀ ਨਿਰਪੱਖ ਰੂਪ ਵਿਚ ਨਵਾਂ ਨਜ਼ਰੀਆ ਉੱਭਰਦਾ ਹੈ ।