12 ਸਤੰਬਰ, 1897 ਨੂੰ 36ਵੀਂ ਸਿੱਖ ਬਟਾਲੀਅਨ ਦੇ ਕਮਾਂਡਰ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਜਵਾਨਾਂ ਨੇ ਅਸੰਭਵ ਕਰ ਦਿਖਾਉਣ ਦਾ ਹੌਂਸਲਾ ਵਿਖਾਇਆ। ਦਸ ਹਜ਼ਾਰ ਤੋਂ ਵੀ ਵੱਧ ਪਠਾਨਾਂ ਅਤੇ ਅਫਗਾਨੀ ਕਬੀਲਿਆਂ ਨੇ ਅਣਵੰਡੇ ਅੰਗਰੇਜ਼ ਹਕੂਮਤ ਵਾਲੇ ਭਾਰਤ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਖੇ ਸਥਿਤ ਸਾਰਾਗੜ੍ਹੀ ਦੀ ਸੰਕੇਤ ਚੌਕੀ ਤੇ ਹਮਲਾ ਬੋਲ ਦਿੱਤਾ। ਅਗਲੇ ਸੱਤ ਘੰਟਿਆਂ ਤੱਕ ਸਿੱਖ ਅੰਗਰੇਜ਼ ਹਕੂਮਤ ਅਧੀਨ ਆਪਣੀ ਮਾਤਰ ਭੂਮੀ ਲਈ ਦ੍ਰਿੜ ਹੌਸਲੇ ਅਤੇ ਨਿਸ਼ਚੇ ਨਾਲ ਆਖਰੀ ਸਾਹ ਤੱਕ ਲੜਦੇ ਰਹੇ। ਹਰੇਕ ਨੂੰ ਮਰਨ ਉਪਰੰਤ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ਜਾਣ ਵਾਲੇ ਵੀਰਤਾ ਦੇ ਸਰਵੋਤਮ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ। ਅੱਜ ਤੱਕ ਦੇ ਇਤਿਹਾਸ ਵਿਚ ਸਾਰਾਗੜ੍ਹੀ ਦੇ ਯੁੱਧ ਤੋਂ ਬਾਅਦ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਦਸਤੇ ਦੇ ਸਾਰੇ ਜਵਾਨਾਂ ਨੂੰ ਸਰਵੋਤਮ ਵੀਰਤਾ ਸਨਮਾਨ ਨਾਲ ਪੁਰਸਕ੍ਰਿਤ ਕੀਤਾ ਗਿਆ ਹੋਵੇ। ਇਹ ਕਹਾਣੀ ਯੁੱਧ ਦੌਰਾਨ ਅਤੇ ਉਸਤੋਂ ਬਾਅਦ ਵਾਲੇ ਦਿਨਾਂ ਦੌਰਾਨ ਭੇਜੇ ਗਏ ਅਸਲ ਫੌਜੀ ਚਿੱਠੀ-ਪੁੱਤਰਾਂ ਤੇ ਅਧਾਰਿਤ ਹੈ।