ਮਾਤਾ ਮਹਿਤਾਬ ਕੌਰ ਅਤੇ ਪਿਤਾ ਚੌਧਰੀ ਛਿੱਬੂ ਮੱਲ ਦੇ ਘਰ ਰਾਮਜੀ, ਜੋ ਬਾਅਦ ਵਚ ਭਗਤ ਪੂਰਨ ਸੀੰਘ ਕਹਾਏ, ਵਿਚ ਬਹੁਤ ਛੋਟੀ ਉਮਰ ਤੋਂ ਹੀ ਦਇਆ ਅਤੇ ਦੇਖਭਾਲ ਦੇ ਗੁਣ ਸਨ । ਉਹ ਆਪਣੀ ਮਾਂ ਦੇ ਪਵਿੱਤਰ ਅਤੇ ਪਿਆਰ ਕਰਨ ਵਾਲੇ ਸੁਭਾਅ ਤੋਂ ਪ੍ਰਭਾਵਿਤ ਹੋਏ, ਜਿਸ ਸਦਕਾ ਭਗਤ ਜੀ ਨੇ ਸਾਰੇ ਜੀਵਾਂ ਨੂੰ ਪਿਆਰ ਕਰਨਾ ਸਿਖਾਇਆ ੳਤੇ ਇਹ ਯਕੀਨ ਬਣਾਇਆ ਕਿ ਗਰੀਬ ਅਤੇ ਬਿਮਾਰ ਲੋਕਾਂ ਦੀ ਪੂਰੀ ਸ਼ਰਧਾ ਨਾਲ ਦੇਖਭਾਲ ਕੀਤੀ ਜਾਵੇ । ਦਸਵੀਂ ਦੇ ਇਮਤਿਹਾਨ ਵਿਚ ਦੋ ਵਾਰ ਫੇਲ ਹੋਣ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਨੇ ਪੜ੍ਹਾਈ ਛੱਡ ਦਿੱਤੀ । ਇਹ ਭਗਤ ਜੀ ਦੇ ਜੀਵਨ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਸੀ, ਕਿਉਂਕਿ ਪ੍ਰਮਾਤਮਾ ਨੇ ਇਸ ਕੋਮਲ ਅਤੇ ਨੇਕ ਆਤਮਾ ਨੂੰ ਜੀਵਨ ਵੱਚ ਕੁਝ ਵੱਡਾ ਕਰਨ ਲਈ ਰਿਹਨੁਮਾਈ ਦਿੱਤੀ ਸੀ । ਇੱਕ ਦਿਨ, ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ, ਉਨ੍ਹਾਂ ਨੂੰ ਜੀੜਨ ਦਾ ਇੱਕ ਵੱਡਾ ਉਦੇਸ਼ ਮਿਲਆ ਜਿਸ ਨੇ ਉਨ੍ਹਾਂ ਨੂੰ ਹੋਰ ਬਹੁੱਤ ਸਾਰੇ ਬਿਮਾਰ ਅਤੇ ਅਪਾਹਜ ਲੋਕਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ । ਇਹ ਪਿਆਰਾ ਨਾਂ ਦਾ ਲੜਕਾ ਸੀ, ਜੋ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜ ਸੀ । ਇਹ ਕਈ ਸਾਲਾ ਲੰਬੀ ਯਾਤਰਾ ਦਾ ਆਰੰਭ ਸੀ, ਜੋ ਲਾਹੌਰ ਤੋਂ ਸ਼ੁਰੂ ਹੋ ਕੇ ਅਤੇ ਅੰਮ੍ਰਤਸਰ ਤੱਕ ਚੱਲੀ, ਵੰਡ ਦੇ ਸੰਤਾਪ ਨੂੰ ਹੰਢਾਇਆ ਅਤੇ ਆਖਰਕਾਰ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਲਈ ਪਿੰਗਲਵਾੜੇ ਦੀ ਸਥਾਪਨਾ ਤੇ ਖਤਮ ਹੋਈ । ਭਗਤ ਪੂਰਨ ਸਿੰਘ ਦੀ ਅਣਥੱਕ ਮਿਹਨਤ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ । ਪਰਮਾਤਮਾ ਵਿੱਚ ਉਨ੍ਹਾਂ ਦੇ ਭਰੋਸੇ ਅਤੇ ਮਨੁੱਖ ਜਾਤੀ ਪ੍ਰਤੀ ਉਨ੍ਹਾਂ ਦੀ ਸ਼ਰਧਾ ਨੇ ਭਗਤ ਜੀ ਨੂੰ ਅਜਿੱਤ ਬਣਾ ਦਿੱਤਾ । ਇਸ ਮਹਾਂਪੁਰਸ਼ ਦੇ ਆਪਣੇ ਸ਼ਬਦਾ ਵਿੱਚ, “ਮੇਰਾ ਮੰਨਣਾ ਹੈ ਕ ਪਰਮਾਤਮਾ ਸਦਾ ਮੇਰੇ ਨਾਲ ਹੈ, ਇਸ ਲਈ ਮੈਂ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਝਿਜਕਦਾ ਨਹੀਂ ਹਾਂ ।”