ਭਗਤ ਕਬੀਰ ਨੇ ਦੇਸ਼ ਭਰ ਵਿਚ ਪਰਮਾਤਮਾ ਦੇ ਨਾਮ ਅਤੇ ਸ਼ਬਦ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਸੀ । ਆਪਣੇ ਜੀਵਨ ਦੇ ਅੰਤਮ ਦਿਨਾਂ ਦੌਰਾਨ ਬ੍ਰਾਹਮਣਾਂ ਦੀ ਇਕ ਪੁਰਾਤਨ ਮਿੱਥ ਨੂੰ ਤੋੜਨ ਲਈ ਭਗਤ ਕਬੀਰ ਨੇ ਆਪਣੇ ਘਰ ਦਾ ਸੁੱਖ ਅਤੇ ਆਪਣੇ ਸ਼ਹਿਰ ਨੂੰ ਤਿਆਗ ਦਿੱਤਾ । ਇਹ ਨੇਕ ਸੰਤ ਇਕ ਇੰਨੀ ਸੁਆਰਥਹੀਣ ਰੂਹ ਸੀ ਕਿ ਆਖਰੀ ਸਾਹ ਲੈਂਦਿਆਂ ਵੀ ਉਨ੍ਹਾਂ ਦਾ ਧਿਆਨ ਮਨੁੱਖਤਾ ਦੀ ਭਲਾਈ ਹਿਤ ਆਪਣੀ ਅਰਦਾਸ ਅਤੇ ਸੋਚ ‘ਤੇ ਕੇਂਦ੍ਰਿਤ ਸੀ ।