ਇਸ ਪੁਸਤਕ ਰਾਹੀਂ ਲੇਖਕ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ ਆਦਿ ਦਾ ਭੇਦ-ਭਾਵ ਮਿਟਾ ਕੇ ਸਭ ਨੂੰ ਪਰਮਾਤਮਾ ਦੀ ਏਕਤਾ, ਸਾਂਝੀਵਾਲਤਾ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਸਾਂਝਾ ਕੀਤਾ ਹੈ । ‘ਗੁਰਮਤਿ ਪ੍ਰਕਾਸ਼’ ‘ਚ ਪ੍ਰਕਾਸ਼ਤ ਗੁਰੂ ਨਾਨਕ ਸਾਹਿਤ ਨਾਲ ਸੰਬੰਧਿਤ ਲੇਖਾ ‘ਤੇ ਆਧਾਰਿਤ ਇਹ ਪੁਸਤਕ ਪਾਠਕਾਂ ਅਤੇ ਖੋਜੀਆਂ ਵਾਸਤੇ ਬਹੁਤ ਲਾਹੇਵੰਦ ਹੋਵੇਗੀ ।