ਇਸ ਟ੍ਰੈਕਟ ਵਿਚ ਗੁਰਮਤਿ ਦਾ ਗੂੜ੍ਹ ਗਿਆਨ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਸੰਖੇਪ ਤੌਰ ਪਰ ਵਿਆਖਿਤ ਕੀਤਾ ਗਿਆ ਹੈ । ਇਸ ਵਿਚ ਤਿਮਰ ਅਗਿਆਨ ਕੀ ਹੈ?, ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦਾ ਕਾਰਨ, ਤਿਮਰ ਅਗਿਆਨ ਤੋਂ ਗਿਆਨ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ?, ਗੁਰਪੁਰਬ ਮਨਾਉਣ ਦਾ ਪ੍ਰਯੋਜਨ, ਜਾਗਤ ਜੋਤਿ ਦੇ ਦਰਸ਼ਨ ਕਿਵੇਂ ਹੁੰਦੇ ਹਨ?, ਇਨ੍ਹਾਂ ਗੁਰਮਤਿ ਰਮਜ਼ਾਂ ਦਾ ਨਿਰਣਾ ਹੈ ।