ਇਹ ਪੁਸਤਕ ਪੰਜਾਬੀ ਗ਼ਜ਼ਲ ਖੇਤਰ ਦੇ ਬੁਲੰਦ ਤੇ ਸਸ਼ਕਤ ਗ਼ਜ਼ਲਗੋ ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ । ਗਿੱਲ ਆਪਣੇ ਆਂਤ੍ਰਿਕ ਅਤੇ ਆਤਮ ਯਥਾਰਥ ਤੋਂ ਸਮਵਿੱਥ ਸਿਰਜ ਕੇ ਅਤੇ ਬਾਹਰ ਆ ਕੇ ਸ਼ਿਅਰਾਂ ਦੀ ਸਿਰਜਣਾ ਕਰਦਾ ਹੈ । ਉਸ ਦੇ ਸ਼ਿਅਰਾਂ ਦੇ ਅਰਥ ਸੰਕੁਚਿਤ ਅਤੇ ਮੀਸਣੇ ਨਹੀਂ ਰਹਿੰਦੇ ਅਤੇ ਕੁੱਲ ਪੰਜਾਬੀ ਸਭਿਆਚਾਰ ਦੇ ਧਾਰਨੀ ਹੋ ਨਿਬੜਦੇ ਹਨ ।