ਇਹ ਪੁਸਤਕ ਪੰਜਾਬੀ ਗ਼ਜ਼ਲ ਖੇਤਰ ਦੇ ਬੁਲੰਦ ਤੇ ਸਸ਼ਕਤ ਗ਼ਜ਼ਲਗੋ ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ । ਜ਼ਾਤ ਤੋਂ ਕਾਇਨਾਤ ਤਕ ਫ਼ੈਲੇ ਦ੍ਰਿਸ਼ਟੀਕੋਣ ਦੀ ਉਦਾਹਰਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ । ਗੁਰਭਜਨ ਗਿੱਲ ਦੀ ਸ਼ਾਇਰੀ ਦੀ ਇਕ ਹੋਰ ਵਿਸ਼ੇਸ਼ਤਾ ਹੈ, ਮਰ ਰਹੀਆਂ ਰਹੁ-ਰੀਤਾਂ, ਲੋਕ-ਕਾਵਿ ਮੁਹਾਵਰੇ, ਲੋਪ ਹੋ ਰਹੇ ਸ਼ਬਦ ਭੰਡਾਰ ਦੀ ਪੁਨਰ-ਸੁਰਜੀਤੀ ਅਤੇ ਜੀਵਤ ਪਰੰਪਰਾਈ ਰੰਗਾਂ ਨੂੰ ਵਰਤਮਾਨਿਕ-ਮਾਹੌਲ ਨਾਲ ਜੋੜਨ ਦੀ ਕੋਸ਼ਿਸ਼ । ਇਹ ਕੋਸ਼ਿਸ਼ ਹੀ ਉਸਦੇ ਗ਼ਜ਼ਲ ਕਾਵਿ ਨੂੰ ਪੰਜਾਬੀ ਦੇ ਕੁੱਲ ਗ਼ਜ਼ਲ ਕਾਵਿ ਤੋਂ ਵਖਰਿਆਉਂਦੀ ਹੈ ।