ਇਹ ਪੁਸਤਕ ਲੇਖਕ ਦੀਆਂ ਡੇਢ ਸੌ ਤੋਂ ਵੱਧ ਗ਼ਜ਼ਲਾਂ ਦਾ ਨਵੀਨ ਸੰਗ੍ਰਹਿ ਹੈ । ਇਹ ਗ਼ਜ਼ਲਾਂ ਕੇਵਲ ਪੰਜਾਬ ਦੀ ਧਰਤੀ ਦੀਆਂ ਜਾਈਆਂ ਨਹੀਂ, ਸਗੋਂ ਇਨ੍ਹਾਂ ਵਿਚ ਸਮੁੱਚੇ ਸਮਾਜਕ, ਸਭਿਆਚਾਰਕ ਤੇ ਰਾਜਨੀਤਕ ਵਰਤਾਰਿਆਂ ਨੂੰ ਵੀ ਸਮੋਇਆ ਹੋਇਆ ਹੈ ਅਤੇ ਅਪਣੱਤ-ਭਰਪੂਰ ਦੇਸੀ ਲਫ਼ਜ਼ਾਂ ਦੀ ਵਰਤੋਂ ਨਾਲ ਇਹ ਪਾਠਕ ਦੇ ਧੁਰ ਅੰਦਰ ਝਰਨਾਟਾਂ ਛੇੜਦੀਆਂ ਹਨ ।