ਇਹ ਮਹਿਜ਼ ਰੇਖਾ-ਚੇਤਰਾਂ ਦਾ ਮਜਮੂਆ ਨਹੀਂ, ਇਹ ਸਜਦਾ ਹੈ ਉਹਨਾਂ ਛੋਟੇ ਛੋਟੇ ਰੱਬਾਂ ਦਾ ਦਰਾਂ ਤੇ ਜਿਹੜੇ ਇਸ ਆਪੋ-ਧਾਪੀ ਤੇ ਖੁਦਗਰਜ਼ੀ ਵਿਚ ਫਸੀ ਦੁਨੀਆ ਵਿਚ ਸੁਹਜ ਸਿਰਜਦੇ ਹਨ । ਜ਼ਿੰਦਗੀ ਕੋਲੋਂ ਕੁਝ ਨਾ ਕੁਝ ਖੋਹ ਲੈਣ ਲਈ, ਦੂਜਿਆਂ ਨੂੰ ਮਿੱਧ-ਮਧੋਲ ਕੇ ਅਗਾਂਹ ਲੰਘ ਜਾਣ ਲਈ ਅੱਜ ਹਰ ਕੋਈ ਉਤਾਵਲਾ ਹੈ । ਪਰ ਇਹ ਕਾਦਰ ਜ਼ਿੰਦਗੀ ਦੇ ਦਾਤੇ ਹਨ । ਦੇਣਾ ਤੇ ਸਿਰਜਣਾ ਹੀ ਇਹਨਾਂ ਦਾ ਮੂਲ ਧਰਮ ਹੈ । ਇਹ ਧਰਤੀ ਦੇ ਧੌਲ ਹਨ । ਇਸ ਕਿਤਾਬ ਵਿਚ ਤੁਸੀਂ ਇਹਨਾਂ ਦੇ ਦਰਸ਼ਨ ਕਰੌਗੇ ।