ਵੱਡੇ ਅਤੇ ਮਹਾਨ ਲੋਕਾਂ ਦੇ ਤਾਂ ਹੁਣ ਤੱਕ ਬਹੁਤ ਸਾਰੇ ਰੇਖਾ-ਚਿੱਤਰ ਲਿਖੇ ਜਾ ਚੁੱਕੇ ਹਨ, ਪ੍ਰੰਤੂ ਸਮਾਜ ਵਿਚ ਵਿਚਰ ਰਹੇ ਆਮ ਪਰ ਵਿਲੱਖਣ ਲੋਕਾਂ ਦੇ ਇਹ ਰੇਖਾ-ਚਿੱਤਰ ਸਚਮੁੱਚ ਕਮਾਲ ਦੇ ਹਨ । ਉਪਰੋਂ ਸੋਨੇ ਤੇ ਸੁਹਾਗਾ, ਕੰਵਲ ਦੀ ਦਿਲਕਸ਼ ਭਾਸ਼ਾ ਵਾਅਕਈ ਪਾਤਰਾਂ ਦੇ ਚਿਹਰੇ-ਮੁਹਰੇ ਪਾਠਕ ਦੇ ਸਾਹਮਣੇ ਹੂ-ਬ-ਹੂ ਉਸਾਰ ਦਿੰਦੀ ਹੈ । ਇਹ ਵਿਲੱਖਣ ਪਾਤਰ ਪਾਠਕ ਨੂੰ ਆਪਣੀਆਂ ਹਰਕਤਾਂ ਅਤੇ ਗਤੀਵਿਧੀਆਂ ਨਾਲ ਹਸਾਉਂਦੇ, ਰੁਆਉਂਦੇ ਅਤੇ ਹੈਰਾਨ ਕਰਦੇ ਹਨ । ਭਾਨਾ, ਜਾਨ, ਮਹਿੰਗਾ, ਪੂਰਾਨੰਦ, ਕਿਹਰਾ ਇੰਦੀ ਦਾ, ਮੋਗੇ ਦੀ ਬੇਬੇ ਆਦਿ ਪਾਤਰ ਸਚਮੁਚ ਵਿਲੱਖਣ ਹਨ, ਜੋ ਆਪਣੇ ਭੋਲੇਪਣ, ਸਾਦਗੀ, ਚਲਾਕੀ ਅਤੇ ਦਲੇਰੀ ਭਰੇ ਕਾਰਨਾਮਿਆਂ ਨਾਲ ਪਾਠਕ ਉਤੇ ਗਹਿਰੀ ਛਾਪ ਛੱਡਦੇ ਹਨ ਅਤੇ ਪਾਠਕ ਨੂੰ ੲਹ ਰੇਖਾ-ਚਿੱਤਰ ਪੜ੍ਹ ਕੇ ਭਰਪੂਰ ਲੁਤਫ਼ ਮਿਲਦਾ ਹੈ ।