ਇਹ ਪੁਸਤਕ ਇਤਿਹਾਸ ਮਾਤ੍ਰ ਨਹੀਂ, ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਤੇ ਦਸਾਂ ਗੁਰੂ ਸਾਹਿਬਾਂ ਦੀ ਸਿਖਯਾ ਦਾ ਇਤਿਹਾਸ ਦੀ ਬੋਲੀ ਵਿਚ ਅਨੁਵਾਦ ਹੈ । ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਚਰਿੱਤ੍ਰ ਨਹੀਂ ਪਰ ਕਿਉਂਕਿ ਪ੍ਰਸੰਗ ਉਨ੍ਹਾਂ ਦੇ ਸਿਖਾਂ ਦੇ ਹਨ ਤੇ ਸੰਬੰਧ ਉਨ੍ਹਾਂ ਨਾਲ ਹੈ, ਇਸ ਕਰਕੇ ਜੀਵਨ ਚਰਿੱਤ੍ਰ ਉਨ੍ਹਾਂ ਦਾ ਆਪਣਾ ਬਣ ਗਿਆ ਹੈ । ਇਸ ਪੁਸਤਕ ਦੇ ਦੋ ਹਿੱਸੇ ਹਨ, ਪਹਿਲੇ (ੳ) ਵਿਚ ਜੀਵਨ ਪ੍ਰਸੰਗ ਹਨ, ਦੂਸਰੇ (ਅ) ਵਿਚ ਉਨ੍ਹਾਂ ਦੇ ਪ੍ਰਭਾਵ, ਉਨ੍ਹਾਂ ਦੇ ਆਦਰਸ਼ ਤੇ ਕਮਾਲਾਂ ਤੇ ਕੋਈ ਕੋਈ ਵਯਾਖਯਾ ਹੈ ।