ਇਸ ਪੁਸਤਕ ਵਿਚ ਗੁਰੂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਵਿਰਾਸਤੀ ਪੁਰਖਿਆਂ ਦੇ ਜੀਵਨ ਕਾਰਨਾਮਿਆਂ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਗਿਆ ਹੈ । ਸਿੱਖੀ ਰੋਲ ਮਾਡਲ ਵਜੋਂ ਸਥਾਪਿਤ ਇਨ੍ਹਾਂ ਪੁਰਖਿਆਂ ਵਿਚ ਵਿਦਵਾਨ, ਸ਼ਹੀਦ, ਤੇਗ਼ ਦੇ ਧਨੀ ਸੂਰਮੇ, ਕਵੀ, ਸੇਵਾ ਦੇ ਪੁੰਜ ਤੇ ਸਿਆਸਤ ਦੇ ਮਹਾਂਰਥੀ ਸ਼ਾਮਲ ਹਨ, ਜਿਨ੍ਹਾਂ ਨੇ ਪੰਜ ਸਦੀਆਂ ਦੇ ਸਿੱਖ ਇਤਿਹਾਸ ਦੀ ਸਿਰਜਣਾ ਵਿਚ ਅਹਿਮ ਰੋਲ ਅਦਾ ਕੀਤਾ ਹੈ । ਉਲਾਰ ਸਥਿਤੀਆਂ ਵਿਚ ਵਿਚਕਾਰਲਾ ਸੰਤੁਲਿਤ ਰਾਹ ਕਿਵੇਂ ਕੰਮ ਆਉਂਦਾ ਹੈ, ਇਸ ਨੂੰ ਅਮਲ ਵਿਚ ਜੀਉਣ ਵਾਲੇ ਪੁਰਖਿਆਂ ਦੀ ਦਾਸਤਾਨ ਹੀ ਹੈ ਇਹ ਪੁਸਤਕ ।