ਇਹ ਪੁਸਤਕ ਉੱਚ ਆਤਮਿਕ ਸ਼ਕਤੀਆਂ ਦੇ ਮਾਲਕ, ਨਿਰਭੈਤਾ ਤੇ ਦ੍ਰਿੜ੍ਹਤਾ ਸਰੂਪ ਅਦੁੱਤੀ ਯੋਧੇ ਅਕਾਲੀ ਫੂਲਾ ਸਿੰਘ (1761-1822) ਦਾ ਖ਼ਾਲਸਾਈ ਜੀਵਨ ਹੈ, ਜਿਨ੍ਹਾਂ ਖ਼ਾਲਸਾ ਰਾਜ ਦੇ ਵਿਸਤਾਰ ਲਈ ਅਹਿਮ ਭੂਮਿਕਾ ਨਿਭਾਈ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾਈ । ਇਹ ਰਚਨਾ ਦੁਰਲਭ ਅੰਗ੍ਰਜ਼ੀ, ਫ਼ਾਰਸੀ ਤੇ ਪਸ਼ਤੋ ਦੀਆਂ ਤਵਾਰੀਖਾਂ ਅਤੇ ਪਰਪੱਕ ਰਵਾਇਤਾਂ ਦੇ ਆਧਾਰ ’ਤੇ ਲੰਬੀ ਖੋਜ ਉਪਰੰਤ ਤਿਆਰ ਕੀਤੀ ਗਈ ਹੈ ।