ਬੀਰਾਂ ਅਤੇ ਸ਼ਹੀਦਾਂ ਦਾ ਜੀਵਨ-ਇਤਿਹਾਸ ਕੌਮਾਂ ਦੀ ਜਿੰਦਜਾਨ ਹੋਇਆ ਕਰਦਾ ਹੈ। ਇਤਿਹਾਸ ਦੇ ਭਾਸ ਨਾਲ ਪ੍ਰਭਾਵਿਤ ਹੋ ਕੇ ਕੌਮਾਂ ਦਾ ਭਵਿਖਯਤ ਸੌਰਿਆ ਕਰਦੇ ਹਨ। ਖਾਲਸੇ ਦਾ ਇਤਿਹਾਸ ਜੋ ਭਾਸਕਰ ਵਤ ਉਜਾਗਰ ਹੈ ਅਤੇ ਬਹੁਮੁੱਲੇ ਰਤਨਾਂ ਦਾ ਭਰਪੂਰ ਖਜ਼ਾਨਾ ਹੈ। ਇਸ ਪੁਸਤਕ ਵਿਚ ਜਾਂਬਾਜ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਜੀਵਨ ਇਤਿਹਾਸ ਪੇਸ਼ ਕੀਤਾ ਹੈ। ਇਸ ਵਿਚ ਸਰਦਾਰ ਹਰੀ ਸਿੰਘ ਜੀ ਦੇ ਨਾਲ ਮੈਦਾਨੇ-ਜੰਗ ਵਿਚ ਕੌਮ ਦੇ ਜਿਹੜੇ ਬਹਾਦਰ ਸੂਰਮੇ ਸ਼ਹੀਦ ਯਾ ਫੱਟੜ ਹੋਏ, ਉਹਨਾਂ ਸੂਰਬੀਰਾਂ ਦੇ ਘਰਾਣਿਆਂ ਦੇ ਹਾਲ ਸੰਖੇਪ ਫੁਟਨੋਟਾਂ ਵਿਚ ਲਿਖੇ ਹਨ ਅਤੇ ਸਿੱਖ ਇਤਿਹਾਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।