ਇਹ ਪੁਸਤਕ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ (1780-1839) ਦੀ ਸੰਤੁਲਿਤ ਜੀਵਨੀ ਹੈ, ਜਿਸ ਨੇ ਆਪਣੀ ਅਦੁੱਤੀ ਯੋਗਤਾ, ਨਿਰਭੈਤਾ, ਦਲੇਰੀ ਤੇ ਸਿਆਣਪ ਨਾਲ ਖ਼ਾਲਸੇ ਦਾ ਵਿਸ਼ਾਲ ਰਾਜ ਸਥਾਪਿਤ ਕੀਤਾ, ਜਿਸ ’ਤੇ ਖ਼ਾਲਸਾ ਪੰਥ ਨੂੰ ਹਮੇਸ਼ਾ ਨਾਜ਼ ਹੈ । ਅੰਗ੍ਰੇਜ਼ੀ, ਫ਼ਾਰਸੀ ਦੀਆਂ ਦੁਰਲਭ ਪੁਸਤਕਾਂ ਅਤੇ ਮੌਖਿਕ ਰਵਾਇਤਾਂ ਦੇ ਆਧਾਰ ’ਤੇ ਲਿਖੀ ਇਹ ਰਚਨਾ ਮਹਾਰਾਜੇ ਦੇ ਰਾਜ ਵਿਸਤਾਰ ਅਤੇ ਉੱਤਮ ਰਾਜ ਪ੍ਰਬੰਧ ਬਾਰੇ ਪਰਮਾਣਿਕ ਜਾਣਕਾਰੀ ਮੁਹੱਈਆ ਕਰਵਾਂਦੀ ਹੈ ।