ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਸ਼ਹਿਜ਼ਾਦੇ ਮਹਾਰਾਜਾ ਸ਼ੇਰ ਸਿੰਘ (1807-1843) ਦਾ ਜੀਵਨ ਪੇਸ਼ ਕਰਦੀ ਹੈ, ਜਿਸ ਦੇ ਪੜ੍ਹਿਆਂ ਮਨ ਤੜਫ ਉਠਦਾ ਹੈ, ਨੈਣ ਛਲਕ ਪੈਂਦੇ ਹਨ ਅਤੇ ਸਰੀਰ ਰੋਮਾਂਚ ਹੋ ਜਾਂਦਾ ਹੈ । ਉਨ੍ਹਾਂ ਦੀ ਨਿਰਭੈਤਾ ਦੇ ਕਾਰਨਾਮੇ, ਉਸ ਦੀ ਰਾਜਸੀ ਸੂਝ-ਬੂਝ ਦੀਆਂ ਉੱਚੀਆਂ ਵੀਚਾਰਾਂ ਅਤੇ ਉਸ ਦੀਆਂ ਭਿਆਨਕ ਭੁੱਲਾਂ ਉੱਤੇ ਸਣੇ ਵੇਰਵੇ ਚਾਨਣਾ ਪਾਇਆ ਗਿਆ ਹੈ । ਇਸ ਦੇ ਨਾਲ ਉਸ ਸਮੇਂ ਦੇ ਇਤਿਹਾਸ ਬਾਰੇ ਕਈ ਅਜਿਹੀਆਂ ਨਵੀਆਂ ਗੱਲਾਂ ਵੀ ਉਜਾਗਰ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਿੱਖ ਸੰਸਾਰ ਇਸ ਤੋਂ ਪਹਿਲਾਂ ਜਾਣੂ ਨਹੀਂ ਸੀ ।