ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਦ ਅਗਦ ਬਾਣੀ ਦਾ ਇਕ-ਇਕ ਸ਼ਬਦ ਬਹੁਤ ਡੂਗਾ ਅਤੇ ਅਦੀਆਤਮਕ ਅਰਥ ਰੱਖਦਾ ਹੈ । ਮਨੁੱਖ ਮਾਤਰ ਦੀ ਆਪਣੀ ਸਮਰੱਥਾ ਹੈ ਕਿ ਉਹ ਕਿਸ ਡੂੰਘਾਈ ਤੱਕ ਇਸ ਅੰਮ੍ਰਿਤ ਸਰੋਵਰ ਵਿੱਚੋਂ ਆਪਣੀ ਬੋਧਿਕ ਸਮਰੱਥਾ ਨਾਲ ਮੋਤੀ ਲੱਭ ਸਕੇ । ਬਹੁਤ ਸਾਰੇ ਵਿਦਵਾਨ ਸੱਜਣਾ ਵੱਲੋਂ ਆਪਣੀ ਬੋਧਿਕ ਸਮਰੱਥਾ ਨਾਲ ਗੁਰੂ ਦੇ ਇਹਨਾਂ ਵਰਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਸਾਰੇ ਯਤਨ ਸ਼ਾਇਦ ਕਿਣਕਾ ਮਾਤਰ ਹੀ ਹੋਣ ਕਿਉਂਕਿ ਗੁਰੂ ਸਾਹਿਬਾਨ ਦੇ ਆਤਮਿਕ ਪਦਨ ਨੂੰ ਸਮਝ ਪਾਉਣਾ ਸ਼ਾਇਦ ਸਾਡੇ ਵੱਸ ਦੀਆਂ ਗੱਲਾਂ ਨਹੀਂ ਲੇਖਕ ਵੱਲੋਂ ਮੰਗਤਾਂ ਨਾਲ ਹੋਏ ਆਪਣੇ ਨਿੱਜੀ ਤਜਰਬਿਆਂ ਰਾਹੀਂ ਆਪਣੀ ਵਿਦਵਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਲੱਗ-ਅਲੱਗ ਸਕਲਪਾਂ ਨੂੰ ਪ੍ਰਸ਼ਨ ਉੱਤਰ ਰਾਹੀਂ ਸਮਨਝਾਉਣ ਦਾ ਇਹ ਇਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ । ਆਸ ਹੈ ਪਾਠਕਾਂ ਨੂੰ ਪਸੰਦ ਆਵੇਗਾ ।