ਇਹ ਪੁਸਤਕ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਦੀ ਸ੍ਵੈ-ਜੀਵਨੀ ਹੈ । ਇਸ ਕਿਤਾਬ ਦੇ ਤਿੰਨ ਭਾਗ ਹਨ । ਇਸ ਪੁਸਤਕ ਨੂੰ ਪੜਾਵਾਂ ਵਿੱਚ ਵੰਡਿਆਂ ਹੋਇਆ ਹੈ । 30 ਪੜਾਹ ਤੋਂ 40 ਪੜਾਹ ਭਾਗ ਦੂਜੇ ਵਿੱਚ ਹਨ । ਇਸ ਪੁਸਤਕ ਵਿਚ ਜਿਨ੍ਹਾਂ ਗੁਰ-ਅਸਥਾਨਾਂ ਵਿੱਚ ਆਪ ਜੀ ਬਤੌਰ ਗ੍ਰੰਥੀ ਜਾਂ ਹੈੱਡ ਗ੍ਰੰਥੀ ਆਦਿ ਦੀਆਂ ਪਦਵੀਆਂ ਉਪਰ ਸੇਵਾ ਕਰਦੇ ਰਹੇ, ਉਨ੍ਹਾਂ ਬਾਰੇ ਦੱਸਿਆ ਹੈ । ਜਿਥੇ ਆਪ ਨੇ ਜ਼ਿੰਦਗੀ ਚ ਆਏ ਸੁਖ ਆਰਾਮ ਤੇ ਖੁਸ਼ੀਆਂ ਖੇੜਿਆਂ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ ਉਥੇ ਜ਼ਿੰਦਗੀ ਚ ਆਏ ਦੁੱਖਾਂ ਦਰਦਾਂ ਤੇ ਮਾਇਕ ਤੰਗੀਆਂ ਦਾ ਜ਼ਿਕਰ ਵੀ ਖੋਲ੍ਹ ਕੇ ਕੀਤਾ ਹੈ ।