ਇਹ ਪੁਸਤਕ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਦੀ ਸ੍ਵੈ-ਜੀਵਨੀ ਹੈ । ਇਸ ਕਿਤਾਬ ਦੇ ਤਿੰਨ ਭਾਗ ਹਨ । ਇਸ ਪੁਸਤਕ ਨੂੰ ਪੜਾਵਾਂ ਵਿੱਚ ਵੰਡਿਆਂ ਹੋਇਆ ਹੈ । 41 ਪੜਾਹ ਤੋਂ 78 ਪੜਾਹ ਭਾਗ ਤੀਜੇ ਵਿੱਚ ਹਨ । ਗਿਆਨੀ ਜੀ ਨੇ ਇਸ ਪੁਸਤਕ ਵਿੱਚ ਪ੍ਰਸ਼ਨ ਉਤਰਾਂ ਦੇ ਰੂਪ ਵਿੱਚ ਗੁੰਝਲਾਂ ਖੋਲਣ ਦਾ ਸਫਲ ਯਤਨ ਕੀਤਾ ਹੈ । ਇਨ੍ਹਾਂ ਪ੍ਰਸ਼ਨ ਉਤਰਾਂ ਵਿੱਚ ਸੰਸਾਰ ਦੇ ਅੱਡ ਅੱਡ ਧਰਮਾਂ, ਆਸਤਕਾਂ ਅਤੇ ਨਾਸਤਕਾਂ ਦੇ ਵਿਚਾਰ, ਪੁਰਾਤਨ ਤੇ ਨਵੀਨ ਫਿਲਾਸਫਰਾਂ ਬਰਗਸਨ, ਸੁਕਰਾਤ, ਅਫਲਾਤੂਨ, ਅਰਸਤੂ ਅਤੇ ਪ੍ਰਸਿੱਧ ਸਾਇੰਸਦਾਨਾਂ ਆਈਨਸਟਾਈਨ, ਹਕਸਲੇ ਅਤੇ ਹਰਬਰਟ ਸਪੈਂਸਰ ਆਦਿ ਦੇ ਵੀਚਾਰਾਂ ਨੂੰ ਸੁਣ ਕੇ ਉਨ੍ਹਾਂ ਨੂੰ ਗੁਰਮਤਿ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ । ਨਾਮ ਸਿਮਰਨ ਦੇ ਸਹਾਇਕਾਂ ਦਾ ਵਰਣਨ, ਪੰਜ ਪਰਹੇਜ਼, ਨਾਮ ਦੇ ਪੰਜ ਦਰਜੇ, ਚਾਰ ਤਰ੍ਹਾਂ ਦਾ ਜਾਪ, ਧਿਆਨ, ਸਿਮਰਨ ਤੇ ਲਿਵ ਦੀ ਵਿਆਖਿਆ, ਨਾਮ ਅਭਿਆਸੀ ਲਈ ਧਾਰਨਯੋਗ ਦੈਵੀ ਗੁਣ ਤੇ ਤੋਆਗਣਯੋਗ ਆਸੁਰੀ ਗੁਣਾਂ ਬਾਰੇ ਬਹੁਤ ਹੀ ਸੁੰਦਰ ਚਾਨਣਾ ਪਾਇਆ ਹੈ । ਇਸਤਰੀ ਜਾਤ ਬਾਰੇ ਇਕ ਸੁੰਦਰ ਲੇਖ ਹੈ । ਕਰਾਮਾਤ ਕੀ ਹੈ ਨੂੰ ਸਪੱਸ਼ਟ ਕੀਤਾ ਹੈ । ਸਹਜ ਪਾਠ, ਸਪਤਾਹਕ ਪਾਠ, ਸੰਪਟ ਪਾਠ ਤੇ ਅਖੰਡ ਪਾਠ ਕਦੋਂ ਤੇ ਕਿਵੇਂ ਅਰੰਭ ਹੋਏ ਇਸ ਪੁਸਤਕ ਵਿੱਚ ਵਰਣਨ ਕੀਤਾ ਹੈ । ਅੰਤ ਵਿੱਚ ਵਿਦੇਸ਼ਾਂ ਦੇ ਗੁਰਦੁਆਰੇ ਤੇ ਉਨ੍ਹਾਂ ਦੇ ਪ੍ਰਬੰਧਕਾਂ ਬਾਰੇ ਨਿਜੀ ਤਜਰਬੇ ਦੇ ਅਧਾਰ ਤੇ ਰੋਸ਼ਨੀ ਪਾਈ ਹੈ ।