ਇਹ ਭਾਈ ਵੀਰ ਸਿੰਘ ਜੀ ਜੀਵਨੀ ਹੈ । ਇਸ ਜੀਵਨੀ ਵਿਚ ਭਾਈਜਕ ਸਾਹਿਬ ਦੇ ਆਪਣੇ ਜੀਵਨ ਤੋਂ ਇਲਾਵਾ ਅਨੇਕਾਂ ਹੋਰ ਸੁੰਦਰ ਜੀਵਨ ਵਾਲੇ ਲੋਕਾਂ ਦੀ ਜ਼ਿੰਦਗੀ ਦੇ ਵੀ ਝਲਕਾਰੇ ਪ੍ਰਾਪਤ ਹੋਂਦੇ ਹਨ । ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਦੇ ਪ੍ਰਮਾਣੀਕ ਵਡੇਰਿਆਂ ਦੇ – ਮਹਾਰਾਜਾ ਕੌੜਾ ਮਲ. ਚੋਧਰੀ ਰਾਮ ਚੰਦ, ਬਾਬਾ ਕਾਹਨ ਸਿੰਘ, ਗਿਆਨੀ ਹਜ਼ਾਰਾ ਸਿੰਘ, ਡਾ. ਚਰਨ ਸਿੰਘ, ਮਾਤਾ ਉੱਤਮ ਕੌਰ ਆਦਿ । ਇਨ੍ਹਾਂ ਤੋਂ ਛੁੱਟ, ਪ੍ਰੋ: ਪੂਰਨ ਸਿੰਘ ਜੀ, ਸੰਤ ਸੰਗਤ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਭਾਈ ਸੁੱਧ ਸਿੰਘ ਜੀ ਰਾਗੀ, ਭਾਈ ਹੀਰਾ ਸਿੰਘ ਜੀ ਰਾਗੀ, ਚਿਤ੍ਰਕਾਰ ਚੁਗਤਾਈ ਜੀ, ਚਿਤ੍ਰਕਾਰ ਸੋਭਾ ਸਿੰਘ ਜੀ, ਜੋ ਭਾਈ ਸਾਹਿਬ ਦੇ ਸੰਪਰਕ ਵਿਚ ਆਏ ਇਸ ਜੀਵਨੀ ਵਿਚ ਆਪਣੀ ਵੀ ਛਾਪ ਛੋੜ ਗਏ ਹਨ ।