ਦਸਮ ਪਿਤਾ ਜੀ ਦੇ ਸ੍ਰੀ ਮੁਖਵਾਕ ਤੋਂ ਉਚਾਰੇ ਹੋਏ ਗੁਰਬਾਣੀ ਦੇ ਗੂੜ੍ਹ ਅਰਥ ਸਿਧਾਂਤ ਇੰਨ ਬਿੰਨ ਸੀਨੇ ਬਸੀਨੇ ਚਲੇ ਆ ਰਹੇ ਮਹਾਨ ਬਜ਼ੁਰਗਾਂ ਰਾਹੀਂ ਪ੍ਰਾਪਤ ਕਰਕੇ ਸ੍ਰੀ ਮਾਨ ਸੰਤ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਗੁਰਸਿੱਖ ਸੰਗਤਾਂ ਨੂੰ ਉਸ ਦੀ ਪੂਰੀ ਪੂਰੀ ਸੂਝ ਬੂਝ ਦੇ ਕੇ ਨਿਹਾਲ ਕਰ ਦਿੱਤਾ ਹੈ । ਗੁਹਝ ਭਾਵਾਂ ਨੂੰ ਨਿਰਾ ਸੀਨੇ ਬਸੀਨੇ ਵਿਚ ਹੀ ਸੰਪੁਟ ਨਹੀਂ ਰਹਿਣ ਦਿੱਤਾ, ਸਗੋਂ ‘ਸੰਪ੍ਰਦਾਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ’ ਦੇ ਨਾਮ ਹੇਠਾਂ ਛਾਪ ਕੇ ਹਰ ਦੂਰ ਨੇੜੇ ਬੈਠੇ ਗੁਰਮੁਖ ਪਿਆਰਿਆਂ ਤੇ ਸਿਧਾਂਤ ਖੋਜੀਆਂ ਨੂੰ ਅਰਥ ਸਿਧਾਂਤ ਦੀ ਸੁਖੈਨ ਪ੍ਰਾਪਤੀ ਦਾ ਸਰਲ ਸਾਧਨ ਬਣਾ ਦਿੱਤਾ ਹੈ ।