ਇਹ ਸੰਥਯਾ ਦੀ ਵਿਆਖਿਆ ਵਿਚ ਸਤਿਕਾਰ ਯੋਗ ਭਾਈ ਸਾਹਿਬ ਜੀ ਨੇ ਆਪਣੀ ਲਿਖਤ ਨੂੰ ਥਾਂ ਪਰ ਥਾਂ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਪ੍ਰਮਾਣਿਤ ਕੀਤਾ ਹੈ । ਯਤਨ ਕੀਤਾ ਗਿਆ ਹੈ ਕਿ ਜਿਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਤੁਕ ਆਈ ਹੈ ਓਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਸੋਧ ਕੇ ਛਾਪੀ ਜਾਏ, ਵਾਹ ਲਗਦੀ ਹਰ ਤੁਕ ਨਾਲ ਪਤੇ ਦੇਣ ਦਾ ਯਤਨ ਵੀ ਕੀਤਾ ਗਿਆ ਹੈ, ਜਿਨ੍ਹਾਂ ਪਤਿਆਂ ਵਿਚ ਰਾਗ ਤੇ ਮਹਲੇ ਦਾ ਪਤਾ ਦੇ ਕੇ ਅੰਤ ਸ਼ਬਦ ਦਾ ਅੰਕ, ਯਾ ਜੇ ਉਹ ਕਿਸੇ ਵਾਰ ਦੀ ਤੁਕ ਹੈ ਤਾਂ ਉਸ ਵਾਰ ਦੀ ਪਉੜੀ ਦਾ ਅੰਕ ਦਿਤਾ ਗਿਆ ਹੈ, ਸੁਖਮਨੀ ਦੇ ਪਤਿਆਂ ਵਿਚ ਪਹਿਲੇ ਅਸਟਪਦੀ ਦਾ ਅੰਕ ਹੈ ਤੇ ਫੇਰ ਉਸ ਅਸ਼ਟਪਦੀ ਦੇ ਪਦੇ ਦਾ । ਇਸ ਪੋਥੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਧ ਛਪੇ ਇਸ ਦਾ ਪੂਰਾ ਯਤਨ ਕੀਤਾ ਗਿਆ ਹੈ ।