ਇਸ ਸੰਗ੍ਰਹਿ ਦੇ ਸਾਰੇ ਨਾਟਕ ਮੰਚ ਲਈ ਹੀ ਲਿਖੇ ਗਏ ਹਨ । ਕਈ ਵਾਕ ਜੋ ਪੜ੍ਹਨ ਵਿਚ ਮਾਮੂਲੀ ਤੇ ਸਾਧਾਰਣ ਜਾਪਦੇ ਹਨ, ਮੰਚ ਉਤੇ ਭਾਵ-ਪੂਰਤ ਜਾਪਦੇ ਹਨ । ਇਸ ਵਿਚ ਪੱਤਣ ਦੀ ਬੇੜੀ, ਡਾਕਟਰ ਪਲਟਾ, ਦੋ ਜ਼ਾਵੀਏ, ਲੈਣ ਦੇਣ, ਜਵਾਈ, ਕਬਾਬ ਵਿਚ ਹੱਡੀ ਨਾਟਕ ਸ਼ਾਮਿਲ ਕੀਤੇ ਗਏ ਹਨ । ਇਨ੍ਹਾਂ ਨੂੰ ਖੇਡਣ ਲਈ ਬਹੁਤੀ ਮੰਚ ਸਜਾ ਤੇ ਪਰਦਿਆਂ ਦੀ ਲੋੜ ਨਹੀਂ ।