ਭਾਈ ਜੈਤਾ ਨੇ ਬੇ-ਮਿਸਾਲ ਸੂਰਮਗਤੀ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਪੁਚਾਇਆ ਤੇ ਦਸਮ ਪਿਤਾ ਪਾਸੋਂ ‘ਰੰਘਰੇਟਾ ਗੁਰੂ ਕਾ ਬੇਟਾ’ ਦੀ ਅਸੀਸ ਪ੍ਰਾਪਤ ਕੀਤੀ। ਬਾਲ-ਅਵਸਥਾ ਵਿਚ ਅਤੇ ਬਾਅਦ ਵਿਚ ਗੁਰੂ ਜੀ ਵਲੋਂ ਲੜੀਆਂ ਗਈਆਂ ਜੰਗਾਂ ਵਿਚ, ਭਾਈ ਜੈਤੇ ਨੇ ਅੱਗੇ ਵੱਧ ਕੇ ਹਿੱਸਾ ਪਾਇਆ । ਆਪਣੇ ਜੀਵਨ ਦੇ ਅੰਤਮ ਸਵਾਸ ਤੱਕ, ਭਾਈ ਜੈਤਾ (ਬਾਬਾ ਜੀਵਨ ਸਿੰਘ) ਗੁਰੂ ਜੀ ਦੇ ਸੇਵਕ ਅਤੇ ਸ਼ਰਧਾਲੂ ਬਣੇ ਰਹੇ । ਇਹ ਨਾਵਲ ਭਾਈ ਜੈਤੇ ਦੀ ਬੇਮਿਸਾਲ ਜੀਵਨੀ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕਰਦੀ ਹੈ।