ਢਾਹਵਾਂ ਦਿੱਲੀ ਦੇ ਕਿੰਗਰੇ

Dhaawaan Dilli De Kingrey

by: Baldev Singh (Sadaknama)


  • ₹ 300.00 (INR)

  • ₹ 270.00 (INR)
  • Paperback
  • ISBN: 978-93-5017-869-0
  • Edition(s): Jan-2018 / 6th
  • Pages: 392
ਇਹ ਨਾਵਲ ਮੱਧਕਾਲੀਨ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਜੀਵਨ ਲੀਲ੍ਹਾ ਅਤੇ ਸ਼ੋਭਾ ਨੂੰ ਅਜੋਕੇ ਪੰਜਾਬ ਦੀ ਵਸਤੂ-ਸਥਿਤੀ ਦੇ ਪਰਿਪੇਖ ਵਿਚ ਪੁਨਰ-ਸਿਰਜਤ ਕਰਦਾ ਹੈ । ਇਹ ਨਾਵਲ ਪੰਜਾਬ ਦੇ ਇਤਿਹਾਸਕ ਸੰਕਟਾਂ ਅਤੇ ਵਿਅਕਤੀਗਤ ਸੰਘਰਸ਼ਾਂ ਦੀ ਤਹਿ ਵਿਚ ਛੁਪੀ ਨਾਬਰੀ ਦੀ ਭਾਵਨਾ ਅਤੇ ਵਿਦਰੋਹੀ ਸੰਵੇਦਨਾ ਦੇ ਬਦਲਦੇ ਪਾਸਾਰਾਂ ਦੀ ਪੇਸ਼ਕਾਰੀ ਦੀ ਖੂਬਸੂਰਤ ਮਿਸਾਲ ਹੈ । ਦੁੱਲਾ ਭੱਟੀ ਦੇ ਵਿਦਰੋਹ ਨੂੰ ਕਾਵਿਕ-ਬਿਰਤਾਂਤ ਅਤੇ ਨਾਟਕ ਵਿਚ ਪਹਿਲਾਂ ਹੀ ਚਿਤਰਿਆ ਜਾ ਚੁੱਕਾ ਹੈ । ਪਰ, ਨਾਵਲ ਵਰਗੇ ਵਿਸ਼ਾਲ ਕੈਨਵਸ ਵਾਲੇ ਰੂਪਾਕਾਰ ਵਿਚ ਪੰਜਾਬ ਦੀ ਰੂਹ ਦੀ ਤਰਜ਼ਮਾਨੀ ਕਰਨ ਵਾਲੇ ਇਸ ਲੋਕਨਾਇਕ ਦੀ ਪੇਸ਼ਕਾਰੀ ਪੰਜਾਬੀ ਨਾਵਲ ਅਤੇ ਸਮਕਾਲੀ ਪੰਜਾਬੀ ਸਾਹਿਤ ਸਿਰਜਣਾ ਦੀ ਵਿਚਾਰਨਯੋਗ ਪ੍ਰਾਪਤੀ ਹੈ ।

Related Book(s)

Book(s) by same Author