ਇਹ ਨਾਵਲ ਮੁਕਤੀ ਮਾਰਗ ਵਾਰਤਾਲਾਪ ਤਕਨੀਕ ਵਿੱਚ ਲਿਖਿਆ ਹੈ, ਇਸ ਤੋਂ ਪਹਿਲਾਂ ਦੋ ਨਾਵਲ ‘ਬਰਫ ਦੀ ਅੱਗ’ ਤੇ ‘ਅਹਿਸਾਸ’ ਵੀ ਏਸੇ ਰੂਪ ਵਿੱਚ ਲਿਖ ਚੁੱਕਾ ਆਂ । ਅਮਲ ਤੋਂ ਤਜਰਬਾ ਤੇ ਤਜਰਬੇ ਤੋਂ ਅਨੁਭਵ ਅਮੀਰ ਹੁੰਦਾ ਐ । ਕੁੱਝ ਕਹਾਣੀਆਂ ਵੀ ਇਸ ਕਲਾ ਵਿੱਚ ਲਿਖੀਆਂ ਹਨ । ਇਹ ਕਹਾਣੀ ਦੇ ਦੁੱਧ ਤੋਂ ਮਲਾਈ ਲਾਹੁਣ ਵਾਲੀ ਗੱਲ ਹੈ ।