ਬਚਿੰਤ ਕੌਰ ਦਾ ਇਹ ਨਾਵਲ ਪੰਜਾਬੀ ਨਾਵਲ ਸਾਹਿਤ ਵਿਚ ਇਤਿਹਾਸਕ ਵੀ ਮੰਨਿਆ ਜਾ ਸਕਦਾ ਹੈ ਤੇ ਸਭਿਆਚਾਰਕ ਵੀ । ਏਸ ਨਾਵਲ ਦੀ ਮੁੱਖ ਨਾਇਕਾ ਦਰੋਪਦੀ ਸਮਾਜਿਕ ਸਥਿਤੀਆਂ ਵਿਚ ਘਿਰੀ ਮਾਨਸਿਕ ਪੀੜਾ ਨੂੰ ਬਰਦਾਸ਼ਤ ਕਰਦੀ ਮਰ ਮਿਟ ਜਾਂਦੀ ਹੈ ਪਰੰਤੂ ਪਰਿਵਾਰ ਨੂੰ ਟੁੱਟਣ ਨਹੀਂ ਦਿੰਦੀ । ਇਉਂ ਇਹ ਨਾਵਲ ਇਸਤਰੀ ਵੇਦਨਾ ਨੂੰ ਦਰਸਾਉਂਦਾ 1947 ਤੋਂ ਪਹਿਲਾਂ ਦੇ ਹਿੰਦੁਸਤਾਨ ਦੀ ਤਸਵੀਰ ਪੇਸ਼ ਕਰਕੇ ਪਾਠਕਾਂ ਨੂੰ ਮੋਹ ਲੈਂਦਾ ਹੈ ।