ਇਹ ਪੁਸਤਕ ਰੇਖਾ ਚਿੱਤਰ ਹਨ ਜਿਸ ਦਾ ਨਾਉਂ ਲੇਖਿਕਾ ਨੇ ‘ਕਾਗਜ ਕਲਮ ਅਤੇ ਚਿੱਤਰ’ ਰਖਿਆ ਹੈ । ਏਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਸਾਹਿਤ ਦੇ ਓਨਾਂ ਸਾਹਿਤਕਾਰਾਂ ਨਾਲ ਪਾਠਕਾਂ ਨੂੰ ਰੂ-ਬ-ਰੂ ਕਰਵਾਇਆ ਹੈ ਜੋ ਸਿਰਫ਼ ਉਸਦੇ ਆਪਣੇ ਸਮਕਾਲੀ ਸਾਹਿਤਕਾਰ ਹੀ ਨਹੀਂ ਬਲਕਿ ਉਸਦੇ ਅਧਿਆਪਕ ਵੀ ਰਹੇ ਹਨ । ਅਮ੍ਰਿਤਾ, ਇਮਰੋਜ, ਕਰਤਾਰ ਸਿੰਘ ਦੁੱਗਲ, ਖੁਸ਼ਵੰਤ ਸਿੰਘ, ਅਜੀਤ ਕੌਰ ਅਤੇ ਹੋਰ ਬਹੁਤ ਸਾਰੇ ਮਹਾਨ ਲੇਖਕਾਂ ਨਾਲ ਇਹ ਪੁਸਤਕ ਪਾਠਕਾਂ ਨੂੰ ਜੋੜ ਕੇ ਓਨਾਂ ਦੇ ਮਨਾਂ ਵਿਚ ਵੀ ਇਕ ਖੁਸ਼ਬੋਈ ਭਰਦੀ ਹੈ ।