ਇਹ ਪ੍ਰਵਾਸੀ ਕਹਾਣੀਆਂ ਜ਼ਿੰਦਗੀ ਦੀ ਉਹ ਕੌੜੀ ਹਕੀਕਤ ਹਨ ਜਿਨ੍ਹਾਂ ਨੂੰ ਕਲਮਕਾਰਾਂ ਨੇ ਪੋਟਾ ਪੋਟਾ ਆਪਣੇ ਮਨ ਅਤੇ ਰੂਹ ਉਤੇ ਝੱਲਿਆ ਹੈ । ਆਪਣੇ ਦੇਸ਼ ਭਾਰਤ ਵਿਚ ਬੈਠਿਆਂ ਸਾਨੂੰ ਪਰਦੇਸਾਂ ਵਿਚ ਵਸਦੇ ਆਪਣੇ ਨਜ਼ਦੀਕੀਆਂ ਦਾ ਜੀਵਨ ਫੁੱਲਾਂ ਦੀ ਸੇਜ ਲਗਦਾ ਹੈ । ਪਰ ਪਰਾਈ ਧਰਤੀ ਉਤੇ ਪੈਰ ਧਰਨ ਪਿਛੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਚਲਦਾ ਹੈ । ਜਦੋਂ ਓਥੇ ਜਾ ਕੇ ਹਰ ਕਦਮ ਕੰਡਿਆਂ ਉਤੇ ਤੁਰ ਕੇ ਪੈਂਡਾ ਪਾਰ ਕਰਨਾ ਪੈਂਦਾ ਹੈ । ਏਸ ਕਹਾਣੀ ਸੰਗ੍ਰਹਿ ‘ਕਾਸ਼ਨੀ ਦੁਪੱਟਾ’ ਵਿਚਲੀਆਂ ਕਥਾਵਾਂ ਪਾਠਕਾਂ ਨੂੰ ਐਸੀ ਹੀ ਜ਼ਿੰਦਗੀ ਦੇ ਰੂ-ਬਰੂ ਕਰਾਉਂਦੀਆਂ ਹਨ ਜੋ ਅਸਲ ਵਿਚ ਹੈ ਨਹੀਂ ਪਰ ਦਿਸਦੀ ਹੈ ।