ਖੋਜੀ ਕਾਫ਼ਿਰ ਨੇ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਔਰਤ ਦੇ ਮਨ ਨੂੰ ਪ੍ਰਗਟਾਉਣ ਦਾ ਜਤਨ ਕੀਤਾ ਹੈ । ਕਹਾਣੀਕਾਰ ਦੀਆਂ ਇਹ ਕਹਾਣੀਆਂ ਪੰਜਾਬੀ ਸਮਾਜ ਦੇ ਅਣਪਛਾਤੇ ਪੱਖਾਂ ਨੂੰ ਚਿਤਰਨ ਦਾ ਨਿਵਕੇਲਾ ਯਤਨ ਹੈ । ਇਸ ਵਿਚ ਕਹਾਣੀਕਾਰ ਨੇ ਔਰਤ ਨੂੰ ਛੁਟਿਆਉਣ ਦੀ ਗੱਲ ਨਹੀਂ ਕੀਤੀ ਪਰ ਉਸਦੇ ਨਵੇਂ ਵਾਤਾਵਰਣ ’ਚ ਨਾ ਸਮੋ ਸਕਣ ਦੇ ਹਾਨੀਕਾਰਕ ਚਿੰਨ੍ਹਾਂ ਤੋਂ ਨਕਾਬਕਸ਼ੀ ਹੈ । ਇਹ ਪੁਸਤਕ ਚੇਤੰਨ ਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਲਾਭਦਾਇਕ ਸਿੱਧ ਹੋਵੇਗੀ । ਤਤਕਰਾ ਸਾਹਿਤਕ ਸਿਰਜਣਾ ਤੇ ਪੋਣ-ਛਾਣ / 10 ਛੇੜ ਛਾੜ / 12 ਖਾਸ ਉਲਖਾਸ ਬੰਦੇ / 15 ਸ਼ੱਕ ਦਾ ਕ੍ਰਿਸ਼ਮਾ / 28 ਝੱਖੜ / 35 ‘ਪੰਜਾਬ ਦਰਸ਼ਨ’ / 43 ਭੁੱਸ / 58 ਸਾਂਝੀ ਪੱਗ / 74 ਤਮਗ਼ਾ / 85 ਮਮਤਾ / 97 ਗੜੇਮਾਰ / 107