ਇਸ ਪੁਸਤਕ ਵਿਚ ਲੇਖਿਕਾ ਨੇ ਲੋਕ ਬੋਲੀਆਂ ਪੇਸ਼ ਕੀਤੀਆਂ ਹਨ । ਇਨ੍ਹਾਂ ਬੋਲੀਆਂ ਵਿਚ ਦਿਲਾਂ ਦੀਆਂ ਡੂੰਘੀਆਂ ਰਮਜ਼ਾਂ ਹਨ । ਜੋ ਇਜ਼ਹਾਰ-ਏ-ਮੁਹੱਬਤ ਨੂੰ ਦੁਨੀਆਂ ਤੋਂ ਲੁਕਾਉਂਦੀਆਂ ਵੀ ਹਨ ਤੇ ਮੁਹੱਬਤ ਕਰਨ ਵਾਲਿਆਂ ਤਕ ਆਪਣੇ ਸੁਨੇਹੇ ਵੀ ਪਹੁੰਚਾਉਂਦੀਆਂ ਹਨ । ਇਹ ਸੁਨੇਹੇ ਚਾਹੇ ਉਹ ਕਾਲਿਆਂ ਕਾਵਾਂ ਰਾਹੀਂ ਭੇਜਣ ਜਾਂ ਚਿੱਟੇ ਕਬੂਤਰਾਂ ਦੇ ਪੈਰੀਂ ਝਾਂਜਰਾਂ ਬੰਨ੍ਹ ਕੇ ਪਰ ਆਪਣੀ ਚਾਹਤ ਨੂੰ ਲੋਕਾਂ ਮੁਰ੍ਹੇ ਜ਼ਾਹਰ ਨਹੀਂ ਹੋਣ ਦਿੰਦੀਆਂ ।