ਏਸ ਕਿਤਾਬ ਵਿਚਲੀਆਂ ਅੱਧੀਆਂ ਕੁ ਕਹਾਣੀਆਂ ਉਹ ਨੇ, ਜਿਨ੍ਹਾਂ ਦੀ ਕਰਮ-ਭੂਮੀ ਅਮਰੀਕਾ, ਕੈਨੇਡਾ, ਇੰਗਲੈਂਡ, ਸਪੇਨ ਅਤੇ ਬੈੱਲਜੀਅਮ ਆਦਿ ਮੁਲਕ ਦੀ ਆ; ਇਹਨਾਂ ਵਿਚਲੇ ਪਾਤਰ ਵੀ ‘ਗੋਰੇ-ਗੋਰੀਆਂ’ ਯਾਨੀ ਪੱਛਮੀ ਸਮਾਜ ਵਿਚਲੇ ਲੋਕ ਈ ਨੇ; ਹਾਂ, ਵਿੱਚ ਵਿਚਾਲੇ, ਕਿਸੇ-ਕਿਸੇ ਐਸੀ ਕਹਾਣੀ ਅੰਦਰ ਇੱਕ-ਅੱਧ ਪੰਜਾਬੀ ਪਾਤਰ ਵੀ ਸ਼ਾਮਿਲ ਕੀਤਾ ਮਿਲੇਗਾ – ਇਹ ਕਹਾਣੀ ਨੂੰ ਪਰਗਟ ਕਰਨ ਦੇ ਟੂਲ ਵਜੋਂ ਹੀ ਕੀਤਾ ਗਿਆ ਏ ! ਬਾਕੀ ਦੀਆਂ ਅੱਧੀਆਂ ਕੁ ਕਹਾਣੀਆਂ ਦਾ ਆਰੰਭਕ ਕਾਰਜ-ਖੇਤਰ ਪੰਜਾਬ ਦੀ ਧਰਤੀ ਈ ਬਣਦੈ; ਫੇਰ ਉਹਨਾਂ ਵਿਚਲੇ ਪਾਤਰ ਕਿਸੇ ‘ਗੋਰੀ ਧਰਤੀ’ (ਪੱਛਮੀ) ਉੱਤੇ ਜਾ ਕਾਰਜਸ਼ੀਲ ਹੁੰਦੇ ਆ; ਕਈ ਕਹਾਣੀਆਂ ਦਾ ਢਾਂਚਾ/ਪਲੌਟ, ਉਲਟ ਸ਼ਕਲ ’ਚ, ਇਉਂ ਵੀ ਮਿਲੇਗਾ : ਕਿਸੇ ਕਹਾਣੀ ਵਿਚਲੇ ਪਾਤਰਾਂ ਦਾ ਅਖਾੜਾ ਪਹਿਲਾਂ ਕਿਸੇ ਪੱਛਮੀ ਦੇਸ਼ ’ਚ ਬੱਝਦੈ; ਤੇ ਫੇਰ ਓਸ ਵਿਚਲੇ ਪਾਤਰ – ਇੱਕ ਜਾਂ ਵੱਧ – ਪੰਜਾਬ ਵਿਚ ਆਣ ਪਕੜਾਂ ਲਾਉਣ ਲੱਗ ਪੈਂਦੇ ਨੇ; ਐਸੀਆਂ ਕਹਾਣੀਆਂ ਦਾ ਮੁੱਖ ਮਨੋਰਥ ਆ : ਕਿਵੇਂ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਮਾਹੌਲ – ਪੰਜਾਬੀ, ਪੱਛਮੀ – ਸਦਕਾ ਉਹੀ ਪਾਤਰ ਵੱਖ-ਵੱਖ ਤਰ੍ਹਾਂ ਦੀ ਜੀਵਨ ਸ਼ੈਲੀ ਯਾਨੀ ਤਰਜ਼ਿ-ਜ਼ਿੰਦਗੀ ਦੇ ਧਾਰਨੀ ਹੋ ਨਿੱਬੜਦੇ ਆ; ਹਾਲਾਤ ਅਤੇ ਮਾਹੌਲ ਪਾਤਰਾਂ ਨੂੰ ਕੰਨੋਂ ਫੜ ਕੇ ਕਿਵੇਂ ਅੱਗੇ ਲਾ ਲੈਂਦੇ ਨੇ ! ਤਤਕਰਾ ਦਾਦੀ ਅੰਮਾਂ ਦਾ ਵਿਆਹ / 13 ਆਖ਼ਰੀ ਸੇਜ / 20 ਸ਼ੱਕ ਦਾ ਕ੍ਰਿਸ਼ਮਾ / 31 ਝੱਖੜ / 38 ਗੜੇਮਾਰ / 46 ਬੌਡੀ ਬੈਗ / 54 ਖ਼ਰਬੂਜ਼ਾ / 66 ਕਾਮਧੇਨ / 84 ਘਰ ਦੇ ਅਬਦਾਲੀ / 96 ਮਿੱਧਿਆ ਫੁੱਲ / 109 ਭੁੱਖੜ / 125 ਕਵਿੱਕ-ਸੈਂਡ / 141 ਅਦਲਾ-ਬਦਲੀ / 153 ਕੰਜਰੀ / 167 ਫਾਲਤੂ ਬੰਦਾ / 173 ਐੱਕਸ / 185 ਕਿਸ਼ਤੀ / 200 ਚੱਕੀ ਦਾ ਪੁੜ / 210 ਘਰ ਦੀ ਮੁਰਗ਼ੀ / 219 ਉਮਰ ਕੈਦਣ / 231